ਸੇਵਾਵਾਂ
ਸੇਵਾਵਾਂ
ਅੰਮ੍ਰਿਤ ਸੰਚਾਰ
ਸੱਚਖੰਡ ਅੰਮ੍ਰਿਤ ਸੰਚਾਰ ਜੰਡੀ ਵੱਲੋਂ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਇੰਨ—ਬਿੰਨ ਸ੍ਰੀ ਅਕਾਲ ਤਖਤ ਦੀ ਮਰਿਯਾਦਾ ਅਨੁਸਾਰ ਪੂਰੇ ਪੰਜਾਬ, ਪੰਜਾਬ ਤੋਂ ਬਾਹਰ ਵੀ ਨਿਭਾਈਆਂ ਜਾ ਰਹੀਆਂ ਹਨ। ਸ਼ਸਤਰ, ਬਸਤਰ, ਬਾਟੇ, ਕੱਕਾਰਾਂ ਦਾ ਪ੍ਰਬੰਧ ਜੱਥੇ ਵੱਲੋਂ ਖੁਦ ਹੀ ਕੀਤਾ ਜਾਂਦਾ ਹੈ। ਆਪ ਖੁਦ ਹੱਥੀਂ ਤਿਆਰ ਕੀਤੇ ਪਤਾਸੇ ਵੀ ਸੇਵਾ ਵਾਸਤੇ ਜੱਥਾ ਆਪ ਹੀ ਲੈ ਕੇ ਆਉਂਦਾ ਹੈ। ਤੁਸੀਂ ਵੀ ਆਪਣੇ ਗੁਰੂ ਘਰ ਇਹਨਾਂ ਸੇਵਾਵਾਂ ਲਈ ਜੱਥੇ ਨਾਲ ਸੰਪਰਕ ਕਰ ਸਕਦੇ ਹੋ ਜੀ।
ਗੁਰਮਤਿ ਸਮਾਗਮ
ਅੰਮ੍ਰਿਤ ਸੰਚਾਰ ਸੇਵਾਵਾਂ ਤੋਂ ਪਹਿਲਾਂ ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ ਦੇ ਸਿੰਘਾਂ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ, ਹਲਕਾ ਪ੍ਰਚਾਰਕਾਂ ਨਾਲ ਰਾਬਤਾ ਕਾਇਮ ਕਰਕੇ ਗੁਰਮਤਿ ਸਮਾਗਮ ਕੀਤੇ ਜਾਣ। ਇਹਨਾਂ ਸਮਾਗਮਾਂ ਵਿੱਚ ਨਿਰੋਲ ਗੁਰਸ਼ਬਦ ਵਿਚਾਰ ਅਤੇ ਵਾਹਿਗੁਰੂ ਸਿਮਰਨ ਹੀ ਕੀਤੇ ਜਾਂਦੇ ਹਨ। ਜੇ ਆਪ ਜੀ ਆਪਣੇ ਗੁਰੂ ਘਰ ਵਿੱਚ ਗੁਰਮਤਿ ਸਮਾਗਮ ਰਖਵਾਉਣਾ ਚਾਹੁੰਦੇ ਹੋ ਤਾਂ ਆਪ ਜੀ ਜੱਥੇ ਨਾਲ ਸੰਪਰਕ ਕਰ ਸਕਦੇ ਹੋ।
ਵਿੱਦਿਅਕ ਸੇਵਾਵਾਂ
ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ ਵੱਲੋਂ ਆਪਣੀ ਪਹੁੰਚ ਅਨੁਸਾਰ ਹਰੇਕ ਸਾਲ ਵਿੱਦਿਅਕ ਖੇਤਰ ਵਿੱਚ ਵੀ ਆਪਣੀ ਵਿੱਤ ਅਨੁਸਾਰ ਯੋਗਦਾਨ ਪਾਇਆ ਜਾਂਦਾ ਹੈ। ਜਿਹੜੇ ਬੱਚੇ ਕੰਪਿਊਟਰ ਸਿੱਖਿਆ ਲੈਣੀ ਚਾਹੁੰਦੇ ਹੋਣ ਤਾਂ ਉਹਨਾਂ ਨੂੰ ਸਰਕਾਰੀ ਨੌਕਰੀ ਵਾਸਤੇ ਕੰਪਿਊਟਰ ਸਿੱਖਿਆ ਵੀ ਘੱਟ ਖਰਚੇ *ਤੇ ਦਿੱਤੀ ਜਾਂਦੀ ਹੈ।
ਗੁਰਬਾਣੀ ਸੰਥਿਆ
ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ ਦੇ ਸਿੰਘਾਂ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਜੇ ਕੋਈ ਸਿੱਖ ਗੁਰਬਾਣੀ ਦੀ ਆਨਲਾਈਨ ਸੰਥਿਆ ਲੈਣੀ ਚਾਹੇ ਤਾਂ ਉਹ ਵੀ ਲੈ ਕੇ ਸਕਦਾ ਹੈ।
ਅੰਮ੍ਰਿਤ ਵੇਲਾ — ਸੰਧਿਆ ਵੇਲਾ
ਜੱਥੇ ਵੱਲੋਂ ਸੰਗਤ ਦੇ ਭਲੇ ਵਾਸਤੇ ਜ਼ੂਮ ਐਪ ਰਾਹੀਂ ਅੰਮ੍ਰਿਤ ਵੇਲੇ ਅਤੇ ਸੰਧਿਆ ਵੇਲੇ ਦੀ ਸੰਭਾਲ ਕੀਤੀ ਜਾਂਦੀ ਹੈ। ਅੰਮ੍ਰਿਤ ਵੇਲੇ ਦੋ ਵਜ੍ਹੇ ਤੋਂ ਸਾਢੇ ਤਿੰਨ ਵਜ੍ਹੇ ਤੱਕ ਨਿਰੋਲ ਵਾਹਿਗੁਰੂ ਸਿਮਰਨ, ਫਿਰ ਪੰਜ ਬਾਣੀਆਂ ਦਾ ਨਿੱਤਨੇਮ, ਅਰਦਾਸ ਅਤੇ ਸੁਖਮਨੀ ਸਾਹਿਬ ਦੀ ਸੇਵਾ ਹੁੰਦੀ ਹੈ। ਫਿਰ ਸ਼ਾਮੀ ਪੰਜ ਵਜ੍ਹੇ ਦੋ ਘੰਟੇ ਲਈ ਵਾਹਿਗੁਰੂ ਸਿਮਰਨ, ਸੋਦਰੁ ਰਹਿਰਾਸ ਸਾਹਿਬ, ਆਰਤੀ, ਅਰਦਾਸ ਅਤੇ ਹੁਕਮਨਾਮਾ ਸਾਹਿਬ ਦੀ ਸੇਵਾ ਹੁੰਦੀ ਹੈ। ਇਸ ਸੇਵਾ ਲਈ ਤੁਸੀਂ ਆਪਣਾ ਵਟਸਐਪ ਨੰਬਰ ਬਖਸ਼ਿਸ਼ ਅਮੋਲਿਕ ਗਰੁੱਪ ਵਿੱਚ ਐਡ ਕਰਵਾ ਸਕਦੇ ਹੋ।
ਗੁਰਪੁਰਬ
ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ ਵੱਲੋਂ ਸਮੇਂ ਸਮੇਂ ਗੁਰਪੁਰਬ ਘਰੋ ਘਰੀ ਮਨਾਏ ਜਾਂਦੇ ਨੇ। ਹਰੇਕ ਗੁਰਪੁਰਬ *ਤੇ ਸੰਗਤ ਨੂੰ ਘਰੋ ਘਰ ਦੇਗਾਂ ਸਜਾਉਣ ਅਤੇ ਵਾਹਿਗੁਰੂ ਸਿਮਰਨ ਲਈ ਪ੍ਰੇਰਿਆ ਜਾਂਦਾ ਹੈ। ਇਸ ਸੇਵਾ ਲਈ ਤੁਸੀਂ ਆਪਣੇ ਵਟਸਐਪ ਨੰਬਰ ਗੁਰਪੁਰਬ ਗਰੁੱਪ ਵਿੱਚ ਐਡ ਕਰਵਾ ਸਕਦੇ ਹੋ।