SASJJ

 ☬  ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ |  ☬   ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ ਵੱਲੋਂ ਤੁਹਾਡਾ ਸਵਾਗਤ ਹੈ |  

ਸਾਡੇ ਬਾਰੇ

ਜੱਥੇ ਬਾਰੇ

ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ

ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਬਿਨਾਂ ਕਿਸੇ ਲੋਭ—ਲਾਲਚ ਤੋਂ ਨਿਸ਼ਕਾਮ ਨਿਭਾ ਰਿਹਾ ਹੈ। ਜੱਥੇ ਦੇ ਸਿੰਘ ਇਹ ਬਾਖੂਬੀ ਜਾਣਦੇ ਨੇ ਕਿ ਜੱਥੇ ਦੀ ਸ਼ੁਰੂਆਤ ਵੇਲੇ ਭਾਈ ਭੁਪਿੰਦਰ ਸਿੰਘ, ਭਾਈ ਧਰਮ ਸਿੰਘ, ਭਾਈ ਸੁਖਮਨਜੋਤ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਪਰਮਿੰਦਰ ਸਿੰਘ ਹੀ ਦਾਸ ਨਾਲ ਸਨ। ਭਾਈ ਹਰਚਰਨ ਸਿੰਘ ਅਤੇ ਭਾਈ ਫਤਹਿ ਸਿੰਘ ਹੁਰਾਂ ਦੇ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਸਕਦਾ। ਫਿਰ ਇਹਨਾਂ ਥੋੜ੍ਹੇ ਜਿਹੇ ਸਿੰਘਾਂ ਨੇ ਦਿਨ ਪੁਰ ਰਾਤ, ਠਰੀਆਂ ਰਾਤਾਂ, ਤਪਦੀਆਂ ਧੁੱਪਾਂ, ਗਹਿਰੀਆਂ ਧੁੰਦਾਂ, ਮੀਂਹ—ਹਨੇ੍ਹਰੀ ਵਿੱਚ ਬਿਨਾਂ ਸਾਧਨਾਂ ਤੋਂ ਪੂਰੇ ਸਿਦਕ, ਹੌਂਸਲੇ ਅਤੇ ਸਿਦਕ ਨਾਲ ਐਸੀ ਜੰਗ ਕੀਤੀ ਕਿ ਅੱਜ ਜੱਥੇ ਵਿੱਚ ਦਸਮੇਸ਼ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕ੍ਰਿਪਾ ਸਦਕਾ ਖੂਬ ਰੌਣਕਾਂ ਵਰਤ ਰਹੀਆਂ ਹਨ। ਸਤਿਗੁਰਾਂ ਦੀਆਂ ਅਸੀਸਾਂ ਅਤੇ ਦੇਸ਼—ਵਿਦੇਸ਼ ਦੀਆਂ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਜੱਥੇ ਅੰਦਰ ਪਦਾਰਥਾਂ ਦੇ ਭੰਡਾਰ ਸ਼ੋਭਾ ਪਾ ਰਹੇ ਹਨ। ਰੱਤੋਵਾਲ ਵਾਲੇ ਵੀਰ ਨਿਰਮਲ ਸਿੰਘ, ਸੁਖਦੇਵ ਸਿੰਘ ਇਹਨਾਂ ਨੂੰ ਜਦੋਂ ਵੀ ਵੱਡੀਆਂ ਸ੍ਰਿੀ ਸਾਹਿਬਾਂ ਤਿਆਰ ਕਰਨ ਨੂੰ ਕਹਿਣਾ ਤਾਂ ਇਹਨਾਂ ਵੀਰਾਂ ਨੇ ਪਹਿਲ ਦੇ ਅਧਾਰ *ਤੇ ਬਾਕੀ ਕੰਮ—ਕਾਰ ਸੰਕੋਚ ਕੇ ਸ੍ਰਿੀ ਸਾਹਿਬਾਂ ਤਿਆਰ ਕਰਕੇ ਦੇਣੀਆਂ। ਘੜੂੰਏ ਵਾਲੇ ਵੀਰ ਦਰਸ਼ਨ ਸਿੰਘ ਅਤੇ ਪ੍ਰਿੰਸ ਵੀਰ ਜੀ ਨੂੰ ਜਦੋਂ ਵੀ ਜਗਰਾਉਂ ਬੈਠੇ ਹੀ ਬਾਟਿਆਂ ਦੇ ਸੈੱਟ ਬਾਰੇ ਜਾਂ ਵੱਡੇ ਖੰਡੇ ਤਿਆਰ ਕਰਨ ਨੂੰ ਕਹਿਣਾ ਤਾਂ ਇਹਨਾਂ ਵੀਰਾਂ ਨੇ ਵਾਕਿਆ ਹੀ ਪੂਰਾ ਪਿਓਰ ਸਰਬਲੋਹ ਲੋਹਾ ਵਰਤ ਕੇ ਪੂਰੀ ਰੀਝ ਅਤੇ ਨੀਝ ਨਾਲ ਬਾਟੇ ਤਿਆਰ ਕਰਕੇ ਜੱਥੇ ਦਾ ਜੋ ਸਾਥ ਦਿੱਤਾ, ਉਹ ਸਦਾ ਯਾਦ ਰਹੇਗਾ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸ੍ਰੀ ਸੁਲਤਾਨਪੁਰ ਸਾਹਿਬ (ਹਰੇਕ ਮੱਸਿਆ), ਗੁਰਦੁਆਰਾ ਬਾਬਾ ਬਕਾਲਾ ਸਾਹਿਬ (ਹਰੇਕ ਪੁੰਨਿਆ), ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ (ਹਰੇਕ ਸੰਗਰਾਂਦ) ਦੇ ਦਿਹਾੜਿਆਂ *ਤੇ ਪੰਥ ਵੱਲੋਂ ਬਖਸ਼ੀਆਂ ਸੇਵਾਵਾਂ ਤਾਂ ਨਿਭਾ ਹੀ ਰਿਹਾ ਹੈ, ਨਾਲੋ ਪੰਜਾਬ, ਹਰਿਆਣਾ, ਹਿਮਾਚਲ, ਜੰਮੂ, ਰਾਜਸਥਾਨ, ਯੂ.ਪੀl ਉਤਰਾਖੰਡ ਤੋਂ ਇਲਾਵਾ ਲਗਭਗ ਸਾਰੇ ਹੀ ਭਾਰਤ ਵਿੱਚ ਸੇਵਾਵਾਂ ਨਿਭਾ ਰਿਹਾ ਹੈ। ਪਿਆਰੇ ਜੀ ਅਰਦਾਸ ਕਰਨੀ: ਜੱਥੇ ਦੀ ਝੋਲੀ ਵਿੱਚ ਪੰਥ ਦੀਆਂ ਮਹਾਨ ਸੇਵਾਵਾਂ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਦੇ ਹੀ ਰਹਿਣਾ।

Scroll to Top